ਲੋਹੜੀ ਤੋਂ ਪਹਲੇ ਦੀ ਰਾਤ

ਮੈਂ ਸੋਚੇਯਾ ਭੁਲ ਗਈਆਂ ਨੇ
ਪਰ ਗੱਲ ਬਾਤ ਯਾਦ ਆਉਂਦੀ ਏ ।
ਅੱਜ ਲੋਹੜੀ ਤੋਂ ਪਹਲੇ ਦੀ
ਇੱਕ ਰਾਤ ਯਾਦ ਆਉੰਦੀ ਏ ।।

ਰਜਾਈਆ ਵਿਚ ਵੜ ਕੇ
ਪਤੰਗਾਂ ਬਾਰੇ ਸੋਚਣਾ ।
ਓਹ ਰੰਗ-ਬਿਰੰਗੇ ਖਯਾਲਆਂ ਦੀ
ਇੱਕ ਉੜਾਨ ਯਾਦ ਆਉੰਦੀ ਏ ।।

ਕਿਵੇਂ ਲੋਹੜੀ ਨੂ ਉਡੀਕਣਾ
ਡੋਰ ਦੇ ਪਿੰਨੇ ਨੂ ਸਮੇਟਣਾ ।
ਇੱਕ ਮੂੰਗਫਲੀ ਦੇ ਛਿੱਲਡ ਦੀ
ਮਿਹਕ ਯਾਦ ਆਉੰਦੀ  ਏ ।।

ਲਾਲ ਰਜਾਈ ਦੇ ਨਿੱਗ ਵਿਚ੍ਚ
ਨੀਂਦ ਨਾ ਆਉਣੀ …
ਇੱਕ ਤੜਕੇ-ਤੜਕੇ ਦਿਨ ਦੀ
ਮਿੱਠੀ ਧੁੰਦ ਯਾਦ ਆਉੰਦੀ ਏ ।।

ਮੈਂ ਸੋਚੇਯਾ ਭੁਲ ਗਈਆਂ ਨੇ
ਪਰ ਗੱਲ ਬਾਤ ਯਾਦ ਆਉਂਦੀ ਏ ।
ਅੱਜ ਲੋਹੜੀ ਤੋਂ ਪਹਲੇ ਦੀ
ਇੱਕ ਰਾਤ ਯਾਦ ਆਉੰਦੀ ਏ ।।

Advertisements